Punjab: ਮਨਕਿਰਤ ਔਲਖ ਨੇ ਅਨਮੋਲ ਕਵਾਤਰਾ ਦੀ ‘ਏਕ ਜ਼ਰੀਆ’ ਸੰਸਥਾ ਨੂੰ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ
ਗਾਇਕ ਮਨਕਿਰਤ ਔਲਖ ਨੇ ਅਨਮੋਲ ਕਵਾਤਰਾ ਦੀ ਸੰਸਥਾ ਨੂੰ 50 ਲੱਖ ਰੁਪਏ ਦੇਣ ਦਾ ਕੀਤਾ ਐਲਾਨ, ਸੁਣੇ ਜ਼ਰੂਰਤਮੰਦ ਲੋਕਾਂ ਦੇ ਦੁੱਖ।
ਆਪਣੇ ਲਈ ਤਾਂ ਹਰ ਕੋਈ ਜਿਉਂਦਾ । ਪਰ ਜੋ ਦੂਜਿਆਂ ਲਈ ਜੀਵੇ ਅਜਿਹੇ ਇਨਸਾਨ ਇਸ ਦੁਨੀਆ ਤੇ ਬਹੁਤ ਘੱਟ ਹੀ ਹੁੰਦੇ ਹਨ । ਉਨ੍ਹਾਂ ਵਿੱਚੋਂ ਇੱਕ ਹਨ ਪੰਜਾਬੀ ਇੰਡਸਟਰੀ ਨਾਲ ਸਮਾਜ ਸੇਵਾ ਲਈ ਜਾਣੇ ਜਾਂਦੇ ਅਨਮੋਲ ਕਵਾਤਰਾ ਜੋ ਖੁਦ ਤਾਂ ਸਮਾਜ ਦੀ ਸੇਵਾ ਚ ਜੁਟੇ ਹੋਏ ਹਨ ਉਹ ਨਾਲ ਹੀ ਹੋਰਨਾਂ ਕਲਾਕਾਰਾਂ ਦੇ ਲਈ ਵੀ ਪ੍ਰੇਰਣਾ ਸਰੋਤ ਬਣੇ ਹੋਏ ਹਨ ।
ਹੁਣ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਮਨਕਿਰਤ ਔਲਖ ਵੀ ਇਨ੍ਹਾਂ ਬੇਸਹਾਰਾ ਬੱਚਿਆਂ ਅਤੇ ਲੋਕਾਂ ਦੀ ਮਦਦ ਦੇ ਲਈ ਅੱਗੇ ਆਏ ਹਨ ।
ਅਨਮੋਲ ਕਵਾਤਰਾ ਵੱਲੋਂ ਚਲਾਈ ਜਾ ਰਹੀ ਸੰਸਥਾ ‘ਏਕ ਜ਼ਰੀਆ’ ਦੇ ਜ਼ਰੀਏ ਮਨਕਿਰਤ ਔਲਖ ਨੇ ਇਨ੍ਹਾਂ ਗਰੀਬ ਤੇ ਜ਼ਰੂਰਤਮੰਦ ਬੱਚਿਆਂ ਦੀ ਮਦਦ ਲਈ ਪੰਜਾਹ ਲੱਖ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਹੈ।
ਇਸ ਮੌਕੇ ਤੇ ਮਨਕਿਰਤ ਔਲਖ ਨੇ ਲੋਕਾਂ ਦੇ ਦੁੱਖ ਅੱਤੇ ਤਕਲੀਫਾਂ ਵੀ ਸੁਣੀਆਂ। ਇਸ ਦੇ ਨਾਲ ਹੀ ਮਨਕਿਰਤ ਨੇ ਕਈ ਬੀਮਾਰੀਆਂ ਦੇ ਨਾਲ ਜੂਝਣ ਵਾਲੇ ਬੱਚਿਆਂ ਦੇ ਨਾਲ ਗੱਲਾਂ ਵੀ ਕੀਤੀ ਅਤੇ ਉਨ੍ਹਾਂ ਦੇ ਨਾਲ ਤਸਵੀਰਾਂ ਵੀ ਖਿਚਵਾਈਆਂ । ਸੰਸਥਾ ਚਲਾ ਰਹੇ ਅਨਮੋਲ ਕਵਾਤਰਾ ਨੇ ਆਪਣੀ ਸੰਸਥਾ ਦੀ ਕਾਰਜ ਸ਼ੈਲੀ ਦੇ ਬਾਰੇ ਗਾਇਕ ਨੂੰ ਦੱਸਿਆ ਅਤੇ ਉਹਨਾਂ ਨੇ ਵੀ ਬੜੇ ਧਿਆਨ ਦੇ ਨਾਲ ਇਸ ਗੱਲਬਾਤ ਨੂੰ ਸੁਣਿਆ ਅਤੇ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਵੀ ਦਿੱਤਾ ਹੈ ।
ਮਨਕਿਰਤ ਵੱਲੋਂ ਸਮਾਜ ਪ੍ਰਤੀ ਆਪਣੇ ਫਰਜ਼ ਨੂੰ ਨਿਭਾਉਣ ਦੇ ਲਈ ਚੁੱਕਿਆ ਗਿਆ ਇਹ ਕਦਮ ਵਾਕਏ ਹੀ ਤਾਰੀਫ ਦੇ ਕਾਬਿਲ ਹੈ, ਇਸ ਲਈ ਹੋਰ ਗਾਇਕਾਂ ਅਤੇ ਕਲਾਕਾਰਾਂ ਨੂੰ ਵੀ ਹੁਣ ਅੱਗੇ ਆਉਣ ਦੀ ਲੋੜ ਹੈ ।